ਸੁਨਾਮ (ਰਮੇਸ਼ ਗਰਗ) : ਅੱਜ ਮਿਤੀ 4ਅਕਤੂਬਰ 2026 ਐਤਵਾਰ ਨੂੰ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਗਣਿਤ ਵਿਗਿਆਨ ਮੁਕਾਬਲੇ ਕਰਵਾਏ ਗਏ । ਇਸ ਪ੍ਰੋਗਰਾਮ ਦਾ ਆਰੰਭ ਦੀਪ ਜੋਤੀ ਤੇ ਸਰਸਵਤੀ ਵੰਦਨਾਂ ਤੇ ਸ਼ਬਦ ਗਾਇਨ ਨਾਲ ਕੀਤਾ ਗਿਆ । ਸ੍ਰੀ ਜਸਪਾਲ ਗਰਚਾ ਜੀ ( ਫਾਊਂਡਰ ਕੋਟਾ ਇੰਸਟੀਚਿਊਟ ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ ਤੇ ਭਾਰਤੀ ਰੀਤੀ ਨੀਤੀ ਅਨੁਸਾਰ ਸਵਾਗਤ ਕੀਤਾ ਗਿਆ । ਉਹਨਾਂ ਦੱਸਿਆ ਕਿ ਇਹ ਮੁਕਾਬਲੇ ਵਿੱਦਿਆ ਭਾਰਤੀ ਵੱਲੋਂ ਕਰਵਾਏ ਜਾਂਦੇ ਹਨ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਣਿਤ ਤੇ ਵਿਗਿਆਨ ਨਾਲ ਜੋੜਿਆ ਜਾਂਦਾ ਹੈ। ਇਹ ਮੁਕਾਬਲੇ ਵਿਭਾਗ ਪੱਧਰ ਤੇ ਕਰਵਾਏ ਜਾਂਦੇ ਹਨ।
ਇਹਨਾਂ ਮੁਕਾਬਲਿਆਂ ਵਿੱਚ ਸੰਗਰੂਰ ਵਿਭਾਗ ਦੇ 5 ਸਕੂਲਾਂ ਦੇ 204 ਵਿਦਿਆਰਥੀਆਂ ਅਤੇ 14 ਅਧਿਆਪਕਾਂ ਨੇ ਹਿੱਸਾ ਲਿਆ । ਇਸ ਪ੍ਰਤਿਯੋਗਤਾ ਵਿੱਚ ਗਣਿਤ ਤੇ ਵਿਗਿਆਨ ਦੇ ਪ੍ਰਸ਼ਨ ਮੰਚ , ਮਾਡਲ , ਪ੍ਰਯੋਗ, ਪੱਤਰ ਪੜ੍ਹਨਾ ਮੁਕਾਬਲੇ ਕਰਵਾਏ ਗਏ। ਪ੍ਰਸ਼ਨ ਮੰਚ ਤਿੰਨ ਵਰਗਾਂ ਵਿੱਚ ( ਸ਼ਿਸ਼ੂ ਵਰਗ , ਬਾਲ ਵਰਗ , ਕਿਸ਼ੋਰ ਵਰਗ ) ਕਰਵਾਇਆ ਗਿਆ । ਉਹਨਾਂ ਕਿਹਾ ਕਿ ਇਸ ਮੇਲੇ ਦਾ ਮਕਸਦ ਵਿਦਿਆਰਥੀਆਂ ਵਿੱਚ ਗਣਿਤ , ਵੈਦਿਕ ਗਣਿਤ , ਸਾਇੰਸ , ਵਿਸ਼ੇ ਸਬੰਧੀ ਰੁਚੀ ਪੈਦਾ ਕਰਨਾ ਅਤੇ ਵਿਦਿਆਰਥੀਆਂ ਦੀ ਵਿਗਿਆਨਿਕ ਸੋਚ ਨੂੰ ਵਧਾਉਣਾ ਹੈ ਉਹਨਾਂ ਇਹ ਵੀ ਦੱਸਿਆ ਕਿ ਗਣਿਤ ਮੁਕਾਬਲਾ ਤੇਜ਼ ਗਿਣਤੀ ਤੇ ਅਧਾਰਿਤ ਹੁੰਦਾ ਹੈ ਇਹਨਾਂ ਮੁਕਾਬਲਿਆਂ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਸ੍ਰੀ ਜਸਪਾਲ ਗਰਚਾ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਹ ਵਿੱਦਿਆ ਭਾਰਤੀ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਗਣਿਤ ਅਤੇ ਵਿਗਿਆਨ ਵਿਸ਼ੇ ਵਿੱਚ ਰੁਚੀ ਵਧਦੀ ਹੈ ਅਜਿਹੇ ਮੁਕਾਬਲੇ ਸਕੂਲਾਂ ਵਿੱਚ ਕਰਵਾਏ ਜਾਣੇ ਚਾਹੀਦੇ ਹਨ । ਉਹਨਾਂ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ । ਸਕੂਲ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਮਨੋਜ ਜੀ ਨੇ ਆਏ ਹੋਏ ਮਹਿਮਾਨਾਂ ਅਤੇ ਜੱਜ ਸਾਹਿਬਾਨ ਦਾ ਵੀ ਸਵਾਗਤ ਕੀਤਾ।
ਇਹਨਾਂ ਮੁਕਾਬਲਿਆਂ ਵਿੱਚ ਗਣਿਤ ਮਾਡਲ ਵਿੱਚ ਸ਼ਿਸ਼ੂ ਵਰਗ , ਬਾਲ ਵਰਗ , ਕਿਸ਼ੋਰ ਵਰਗ ਵਿੱਚ ਐੱਸ . ਵੀ ਐੱਮ . ਸੁਨਾਮ ਨੇ ਪਹਿਲਾ ਸਥਾਨ , ਗਣਿਤ ਪ੍ਰਯੋਗ ਕਿਸ਼ੋਰ ਵਰਗ ਵਿੱਚ ਐੱਸ . ਵੀ ਐੱਮ .ਸੁਨਾਮ ਨੇ ਪਹਿਲਾ ਸਥਾਨ , ਗਣਿਤ ਪੱਤਰ ਪੜ੍ਹਨ ਵਿੱਚ ਬਾਲ ਵਰਗ , ਕਿਸ਼ੋਰ ਵਰਗ ਵਿੱਚ ਐੱਸ . ਵੀ ਐੱਮ .ਸੁਨਾਮ ਨੇ ਪਹਿਲਾ ਸਥਾਨ , ਗਣਿਤ ਪ੍ਰਸ਼ਨ ਮੰਚ ਵਿੱਚ ਬਾਲ ਵਰਗ ਤੇ ਕਿਸ਼ੋਰ ਵਰਗ ਵਿੱਚ ਐੱਸ. ਵੀ. ਐੱਮ . ਸੁਨਾਮ ਨੇ ਪਹਿਲਾ ਸਥਾਨ ਹਾਸਲ ਕੀਤਾ । ਵਿਗਿਆਨ ਪ੍ਰਯੋਗ ਵਿੱਚ ਸ਼ਿਸ਼ੂ ਵਰਗ ਅਤੇ ਬਾਲ ਵਰਗ ਨੇ ਪਹਿਲਾ ਸਥਾਨ ਹਾਸਲ ਕੀਤਾ । ਵਿਗਿਆਨ ਮਾਡਲ ਵਿੱਚ ਸ਼ਿਸ਼ੂ ਵਰਗ ਅਤੇ ਬਾਲ ਵਰਗ , ਕਿਸ਼ੋਰ ਵਰਗ ਵਿੱਚ ਐੱਸ . ਵੀ ਐੱਮ .ਸੁਨਾਮ ਨੇ ਪਹਿਲਾ ਸਥਾਨ ਹਾਸਲ ਕੀਤਾ । ਪੱਤਰ ਪੜ੍ਹਨ ਵਿੱਚ ਬਾਲ ਵਰਗ ਅਤੇ ਕਿਸ਼ੋਰ ਵਰਗ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ । ਵਿਗਿਆਨ ਪ੍ਰਸ਼ਨ ਮੰਚ ਵਿੱਚ ਸ਼ਿਸੂ ਵਰਗ , ਬਾਲ ਵਰਗ ਅਤੇ ਕਿਸ਼ੋਰ ਵਰਗ ਨੇ ਪਹਿਲਾ ਸਥਾਨ ਹਾਸਲ ਕੀਤਾ । ਵਿਗਿਆਨ ਮੁਕਾਬਲਿਆਂ ਵਿੱਚ ਧੀਰਜ ਕੁਮਾਰ ਜੀ , ਸਵਾਤੀ ਸ਼ਰਮਾਂ , ਈਸ਼ਾ ,ਸਾਹਿਲ ਠਾਕੁਰ , ਸੁਮੀਤ ਸ਼ਰਮਾਂ , ਨਿਤਾਲੀ ਜਸਰੋਤੀਆ, ਵਿਨੋਦ ਸ਼ਰਮਾਂ ਜੀ, ਕੁੰਦਨ ਸਰ , ਨੇ ਜੱਜ ਦੇ ਤੌਰ ਤੇ ਭੂਮਿਕਾ ਨਿਭਾਈ । ਗਣਿਤ ਮੁਕਾਬਲਿਆਂ ਵਿੱਚ ਆਂਚਲ ਗੋਇਲ ਜੀ , ਨਰੇਸ਼ ਕੁਮਾਰ ਜੀ , ਮੁਕੇਸ਼ ਗੋਇਲ ਜੀ , ਨੇਹਾ ਮਿੱਤਲ , ਗੌਰਵ ਘਈ ਜੀ , ਨੇ ਜੱਜ ਦੇ ਤੌਰ ਤੇ ਭੂਮਿਕਾ ਨਿਭਾਈ । ਵੱਖ ਵੱਖ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਇਸ ਪ੍ਰੋਗਰਾਮ ਵਿੱਚ ਪਹੁੰਚੇ ਜੱਜ ਸਹਿਬਾਨਾ ਨੂੰ ਵੀ ਸਨਮਾਨਿਤ ਕੀਤਾ ਗਿਆ । ਸ੍ਰੀ ਬਲਵਿੰਦਰ ਭਾਰਦਵਾਜ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਾਵਾਦ ਕੀਤਾ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਸ੍ਰੀ ਦੀਵਾਨ ਗੋਇਲ ਜੀ , ਡਾ. ਮਨੋਜ ਜੀ , ਸ੍ਰੀ ਬਲਵਿੰਦਰ ਭਾਰਦਵਾਜ ਜੀ , ਸ੍ਰੀ ਮਨਜੀਤ ਜੀ , ਸ੍ਰੀ ਅਮਰਨਾਥ ਜੀ , ਸ਼੍ਰੀ ਰਜਿੰਦਰ ਜੀ , ਡਾ. ਦੀਪਕ ਜੀ , ਸ੍ਰੀ ਰਾਕੇਸ਼ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਵੰਦੇ ਮਾਤਰਮ ਨਾਲ ਪ੍ਰੋਗਰਾਮ ਸਮਾਪਤ ਹੋਇਆ ।